ਕੈਲੀਫੋਰਨੀਆ ਏਅਰ ਰਿਸੋਰਸ ਬੋਰਡ (CARB) ਤੁਹਾਨੂੰ ਪ੍ਰਸਤਾਵਿਤ ਉੱਨਤ ਸਾਫ਼ ਬੇੜਿਆਂ (ACF) ਦੇ ਵਿਧਾਨਾਂ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਆਭਾਸੀ ਜਨਤਕ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ। ACF ਨਿਯਮ ਨਿਰਮਾਣ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ ਜੋ 2045 ਤੱਕ ਜ਼ੀਰੋ-ਨਿਕਾਸੀ ਟਰੱਕ ਅਤੇ ਬੱਸਾਂ ਦੇ ਬੇੜੇ ਨੂੰ ਹਰ ਜਗ੍ਹਾ ਸੰਭਵ ਤੌਰ 'ਤੇ ਪ੍ਰਾਪਤ ਕਰ ਸਕਦਾ ਹੈ ਅਤੇ ਇਸ ਤੋਂ ਪਹਿਲਾਂ ਮਾਰਕੀਟ ਦੇ ਹਿੱਸਿਆਂ ਜਿਵੇਂ ਕਿ ਆਖਰੀ ਮੀਲ ਦੀ ਡਿਲੀਵਰੀ, ਜਨਤਕ ਬੇੜੇ ਅਤੇ ਡਰੇਏਜ ਐਪਲੀਕੇਸ਼ਨਾਂ ਲਈ।
ਡਰਾਫਟ ਸੰਕਲਪਾਂ 'ਤੇ ਚਰਚਾ ਕਰਨ ਲਈ CARB ਸਟਾਫ਼ ਨੇ ਪਹਿਲਾਂ ਦਸੰਬਰ 2020 ਵਿੱਚ ਇੱਕ ਜਨਤਕ ਕਾਰਜ-ਸਮੂਹ ਦੀ ਮੀਟਿੰਗ ਅਤੇ ਫਿਰ ਮਾਰਚ 2021 ਵਿੱਚ ਇੱਕ ਜਨਤਕ ਵਰਕਸ਼ਾਪ ਦਾ ਆਯੋਜਨ ਕੀਤਾ ਸੀ। ਇਸ ਵਰਕਸ਼ਾਪ ਦਾ ਉਦੇਸ਼ ACF ਨਿਯਮ ਨਿਰਮਾਣ ਭਾਸ਼ਾ ਦੇ ਸ਼ੁਰੂਆਤੀ ਖਰੜੇ ਅਤੇ ਅੱਪਡੇਟ ਲਾਗਤ ਅਨੁਮਾਨਾਂ 'ਤੇ ਚਰਚਾ ਕਰਨਾ ਹੈ। ਵਰਕਸ਼ਾਪ ਵਿੱਚ ਦੋ ਮੁੱਖ ਵਿਸ਼ੇ ਸ਼ਾਮਲ ਹਨ:
- ਖਰੜੇ ਦੀ ਵਿਧਾਨਕ ਭਾਸ਼ਾ ਦੀ ਰੂਪ-ਰੇਖਾ ਅਤੇ ਟਿੱਪਣੀਆਂ ਅਤੇ ਸਵਾਲਾਂ ਬਾਰੇ ਚਰਚਾ ਕਰੋ। ਖਰੜੇ ਦੀ ਵਿਧਾਨਕ ਭਾਸ਼ਾ ਵਿੱਚ ਡਰੇਏਜ ਟਰੱਕਾਂ, ਵੱਧ-ਪਹਿਲ ਵਾਲੇ ਬੇੜਿਆਂ ਜਨਤਕ ਬੇੜਿਆਂ ਲਈ ਪ੍ਰਸਤਾਵਿਤ ਲੋੜਾਂ ਅਤੇ ਰਾਜਪਾਲ ਦੇ ਐਕਜੀਕਿਉਟਿਵ ਆਰਡਰ N-79-20 ਨਾਲ ਬਿਹਤਰ ਤਾਲਮੇਲ ਕਰਨ ਲਈ 2040 ਵਿੱਚ ਨਿਰਮਾਤਾ ਦੀਆਂ ZEV ਵਿਕਰੀਆਂ ਦੀਆਂ ਲੋੜਾਂ ਨੂੰ ਵਧਾਉਣਾ ਸ਼ਾਮਲ ਹੈ।
- ਮਿਆਰੀ ਨਿਯਾਮਕ ਪ੍ਰਭਾਵ ਮੁਲਾਂਕਣ ਦਾ ਵਿਕਾਸ ਕਰਨ ਲਈ ਅੱਪਡੇਟ ਕੀਤੀ ਲਾਗਤ ਦੀਆਂ ਧਾਰਨਾਵਾਂ।
ਇਹ ਵਰਕਸ਼ਾਪ ਨੂੰ ਅੱਗੇ ਦਿੱਤੀ ਤਾਰੀਖ ਅਤੇ ਸਮੇਂ 'ਤੇ Zoom ਰਾਹੀਂ ਕੀਤੀ ਜਾਵੇਗੀ। ਦਿਲਚਸਪੀ ਰੱਖਣ ਵਾਲੀਆਂ ਧਿਰਾਂ ਨੂੰ ਹਿੱਸਾ ਲੈਣ ਲਈ ਰਜਿਸਟਰ ਹੋਣਾ ਲਾਜ਼ਮੀ ਹੈ। ਤੁਹਾਨੂੰ 9 ਸਤੰਬਰ 2021 ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦੁਬਾਰਾ ਰਜਿਸਟਰ ਕਰਨਾ ਪਵੇਗਾ।
ਤਾਰੀਖ: 9 ਸਤੰਬਰ 2021 ਸਮਾਂ: ਸਵੇਰੇ 09:00 ਤੋਂ ਸ਼ਾਮ 4:00 (ਪੈਸੀਫਿਕ ਸਮਾਂ) ਸਥਾਨ: Zoom
ਜੇ ਤੁਹਾਨੂੰ ਵਰਕਸ਼ਾਪ ਵਿੱਚ ਪੰਜਾਬੀ ਵਿਆਖਿਆ ਦੀ ਲੋੜ ਹੈ, ਤਾਂ ਕਿਰਪਾ ਕਰਕੇ ਛੇਤੀ-ਤੋਂ-ਛੇਤੀ ਸ਼੍ਰੀਮਾਨ ਹਰਿੰਦਰ ਫ਼ਗੁਰਾ ਨੂੰ ਸੰਪਰਕ ਕਰੋ।
ਮੀਟਿੰਗ ਦੀ ਸਮੱਗਰੀ ਉੱਨਤ ਸਾਫ਼ ਬੇੜਿਆਂ ਮੀਟਿੰਗਾਂ ਅਤੇ ਇਵੈਂਟਾਂ ਦੀ ਵੈੱਬਸਾਈਟ 'ਤੇ ਵਰਕਸ਼ਾਪ ਤੋਂ ਪਹਿਲਾਂ ਉਪਲਬਧ ਕਰਵਾਈ ਜਾਵੇਗੀ। ਨਿਯਮ ਬਣਾਉਣ ਦੀ ਡਰਾਫਟ ਭਾਸ਼ਾ ਅਤੇ ਲਾਗਤ ਅਨੁਮਾਨ 30 ਦਿਨਾਂ ਦੀ ਟਿੱਪਣੀ ਅਵਧੀ ਲਈ ਉਪਲਬਧ ਕਰਵਾਏ ਜਾਣਗੇ ਅਤੇ ਮੀਟਿੰਗ ਦੀ ਤਾਰੀਖ ਤੋਂ ਪਹਿਲਾਂ ਔਨਲਾਈਨ ਪੋਸਟ ਕੀਤੇ ਜਾਣਗੇ।
ਪਿਛੋਕੜ
ਕੈਲੀਫ਼ੋਰਨੀਆ ਦੀ ਲੰਮੇ ਸਮੇਂ ਦੀ ਹਵਾ ਦੀ ਗੁਣਵੱਤਾ, ਜਲਵਾਯੂ ਅਤੇ ਜਨਤਕ ਸਿਹਤ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਨੂੰ ਰਵਾਇਤੀ ਬਲਨ ਤਕਨੀਕਾਂ ਤੋਂ ਹਰ ਜਗ੍ਹਾ ਜ਼ੀਰੋ-ਨਿਕਾਸੀ ਅਤੇ ਹਰ ਜਗ੍ਹਾ ਸਾਫ਼, ਘੱਟ-ਕਾਰਬਨ ਨਵਿਆਉਣਯੋਗ ਇੰਧਨਾਂ ਵੱਲੋਂ ਸੰਚਾਲਿਤ ਜ਼ੀਰੋ-ਨਿਕਾਸ ਦੇ ਨੇੜੇ ਵਿੱਚ ਤਬਦੀਲ ਕਰਨ ਦੀ ਲੋੜ ਹੋਵੇਗੀ। ਜ਼ੀਰੋ-ਨਿਕਾਸੀ ਟਰੱਕਾਂ ਦੇ ਵਿਕਾਸ ਅਤੇ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨਾ 'ਸਸਟੇਨੇਬਲ ਫਰੇਟ ਐਕਸ਼ਨ ਪਲਾਨ' ਵਿੱਚ ਨਿਰਧਾਰਤ ਟੀਚਿਆਂ ਵਿੱਚ ਯੋਗਦਾਨ ਪਵੇਗਾ ਅਤੇ ਰਾਜ ਦੇ ਅਮਲੀਕਰਨ ਯੋਜਨਾ, ਸੈਨੇਟ ਬਿੱਲ (SB) 350 (ਡੇ ਲਿਓਨ, ਚੈਪਟਰ 547, 2015 ਦੇ ਵਿਧਾਨ), ਅਸੈਂਬਲੀ ਬਿੱਲ 32 (ਨੁਏਜ਼, ਚੈਪਟਰ 488, 2006 ਦੇ ਵਿਧਾਨ) ਅਤੇ SB 32 (ਪਾਵਲੇ, ਚੈਪਟਰ 249, 2016 ਦੇ ਵਿਧਾਨ) ਕਨੂੰਨਾਂ ਵਿੱਚ ਦੱਸੇ ਅਨੁਸਾਰ ਨਿਕਾਸੀ ਘਟਾਉਣ ਵਿੱਚ ਸਹਾਇਤਾ ਕਰੇਗਾ। ਇਹ ਯਤਨ ਸਵੱਛ, ਕਿਫਾਇਤੀ ਆਵਾਜਾਈ ਦੇ ਵਿਕਲਪਾਂ ਜਿਵੇਂ ਕਿ ਜ਼ੀਰੋ-ਨਿਕਾਸੀ ਤਕਨੀਕਾਂ, ਭਾੜੇ ਦੀ ਗਤੀਵਿਧੀ ਨੂੰ ਸੁਧਾਰਨ ਦੇ ਨਵੀਨਤਾਕਾਰੀ ਵਿਧੀਆਂ ਅਤੇ ਕੈਲੀਫੋਰਨੀਆ ਵਿੱਚ ਆਵਾਜਾਈ ਪ੍ਰਣਾਲੀਆਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ।
ਸੰਪਰਕ ਕਰੋ
ਜੇ ਵਰਕਸ਼ਾਪ ਦੇ ਸੰਬੰਧੀ ਤੁਹਾਡੇ ਕੋਈ ਵੀ ਸਵਾਲ ਹੈ, ਤਾਂ ਕਿਰਪਾ ਕਰਕੇ ਉੱਨਤ ਸਾਫ਼ ਬੇੜੇ ਦੀ ਈਮੇਲ 'ਤੇ ਸੰਪਰਕ ਕਰੋ। ਜੇ ਤੁਸੀਂ ਪ੍ਰਸਤਾਵਿਤ ਉੱਨਤ ਸਾਫ਼ ਬੇੜੇ ਦੇ ਵਿਧਾਨ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉੱਨਤ ਸਾਫ਼ ਬੇੜੇ ਦੀ ਵੈੱਬਸਾਈਟ 'ਤੇ ਜਾਓ। ਆਗਾਮੀ ਮੀਟਿੰਗਾਂ ਦੇ ਅੱਪਡੇਟ ਅਤੇ ਨੋਟਿਸ ਪ੍ਰਾਪਤ ਕਰਨ ਲਈ, ਕਿਰਪਾ ਕਰਕੇ ਉੱਨਤ ਸਾਫ਼ ਬੇੜੇ ਦੀ ਈਮੇਲ ਸੂਚੀ ਲਈ ਸਬਸਕ੍ਰਾਈਬ ਕਰੋ। ਵਰਕਸ਼ਾਪ ਦੌਰਾਨ ਜੇ ਤੁਹਾਨੂੰ ਤਕਨੀਕੀ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਵੈੱਬੀਨਾਰ ਦੌਰਾਨ ਸ਼੍ਰੀਮਾਨ ਹਰਿੰਦਰ ਫ਼ਗੁਰਾ ਨੂੰ ਮੈਸੇਜ਼ ਕਰੋ।
ਜੇ ਤੁਹਾਨੂੰ ਕੋਈ ਵਿਸ਼ੇਸ਼ ਰਿਹਾਇਸ਼ ਦੀ ਲੋੜ ਹੈ ਜਾਂ ਇਸ ਦਸਤਾਵੇਜ਼ ਨੂੰ ਕਿਸੇ ਵਿਕਲਪਿਕ ਫਾਰਮੈਟ (ਜਿਵੇਂ. ਕਿ, ਬਰੇਲ ਭਾਸ਼ਾ, ਵੱਡੇ ਪ੍ਰਿੰਟ) ਜਾਂ ਤੁਹਾਨੂੰ ਵਰਕਸ਼ਾਪ ਵਿੱਚ ਪੰਜਾਬੀ ਵਿਆਖਿਆ ਦੀ ਲੋੜ ਹੈ, ਤਾਂ ਕਿਰਪਾ ਕਰਕੇ ਛੇਤੀ-ਤੋਂ-ਛੇਤੀ ਸ਼੍ਰੀਮਾਨ ਹਰਿੰਦਰ ਫ਼ਗੁਰਾ ਨੂੰ ਸੰਪਰਕ ਕਰੋ। TTY/TDD/ਬੋਲੀ ਤੋਂ ਬੋਲੀ ਵਾਲੇ ਵਰਤੋਂਕਾਰ ਕੈਲੀਫ਼ੋਰਨੀਆ ਰਿਲੇਅ ਸੇਵਾ ਲਈ 711 ਡਾਇਲ ਕਰ ਸਕਦੇ ਹਨ।
|